ਇੱਕ ਵਾਰ ਫਿਰ ਤੋਂ ਪੰਜਾਬ ’ਚ ਮੌਕ ਡਰਿੱਲ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਿਕ ਸੂਬੇ ਭਰ ’ਚ ਇਹ ਮੌਕ ਡਰਿੱਲ ਤਿੰਨ ਜੂਨ ਸ਼ਾਮ ਸਾਢੇ 7 ਵਜੇ ਕੀਤੀ ਜਾਵੇਗੀ।
ਇਹ ਮੌਕ ਡ੍ਰਿੱਲ ਪੰਜਾਬ ਵਿੱਚ ਦੁਸ਼ਮਣਾਂ ਦੇ ਡਰੋਨਾਂ ਨਾਲ ਨਜਿੱਠਣ ਲਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ, ਰਾਜਸਥਾਨ, ਗੁਜਰਾਤ ਅਤੇ ਜੰਮੂ ਕਸ਼ਮੀਰ ਵਿੱਚ ਵੀ ਆਪਰੇਸ਼ਨ ਸਿੰਦੂਰ ਦੇ ਤਹਿਤ ਮੌਕ ਡ੍ਰਿੱਲ ਕਰਵਾਈ ਜਾਵੇਗੀ। ਕੇਂਦਰ ਸਰਕਾਰ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਹਨ।
ਆਪਰੇਸ਼ਨ ਸਿੰਦੂਰ ਦੇ ਤਹਿਤ, ਭਾਰਤ ਨੇ ਪਾਕਿਸਤਾਨ ਦੇ 9 ਅੱਤਵਾਦੀ ਥਾਵਾਂ ‘ਤੇ ਨਿਸ਼ਾਨਾ ਬਣਾਇਆ, ਜਿੱਥੇ ਕਈ ਅੱਤਵਾਦੀ ਮਾਰੇ ਗਏ। ਹਾਲਾਂਕਿ, ਪਾਕਿਸਤਾਨ ਦੇ ਹੋਰ 12 ਅੱਤਵਾਦੀ ਠਿਕਾਣਿਆਂ ਦੀ ਵੀ ਸੂਚੀ ਬਣਾਈ ਗਈ ਹੈ।
ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ 7 ਮਈ ਨੂੰ ਦੇਸ਼ ਦੇ 244 ਜ਼ਿਲਿਆਂ ਵਿੱਚ ਮੌਕ ਡ੍ਰਿੱਲ ਕਰਨ ਦਾ ਐਲਾਨ ਕੀਤਾ ਸੀ, ਜੋ ਪਾਕਿਸਤਾਨ ਨਾਲ ਤਣਾਅ ਦੇ ਮੌਕੇ ਤੇ ਕੀਤਾ ਗਿਆ ਸੀ। ਪਰ 6-7 ਮਈ ਦੀ ਰਾਤ ਨੂੰ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ‘ਤੇ ਫੌਜੀ ਕਾਰਵਾਈ ਕੀਤੀ। ਅੱਤਵਾਦ ਦੇ ਜੜ੍ਹਾਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਆਪਰੇਸ਼ਨ ਪੀਓਕੇ ਤੋਂ ਲੈ ਕੇ ਪਾਕਿਸਤਾਨ ਦੇ ਅੰਦਰ ਤਕ ਜਾਰੀ ਹੈ।