Saturday, Apr 18, 2026

Punjab Local News Today – Punjab Latest News

ਸਕੂਲ ਸਮਾਂ ਬਦਲਿਆ: 31 ਮਈ ਤੱਕ ਨਵੀਂ ਟਾਈਮਿੰਗ ਲਾਗੂ, ਜਾਣੋ ਗਰਮੀ ਦੀਆਂ ਛੁੱਟੀਆਂ ਕਦੋਂ ਤੋਂ ਹੋਣਗੀਆਂ ਸ਼ੁਰੂ

Punjablocalnews
Four smiley kids holding books

ਪਿਛਲੇ ਕੁਝ ਦਿਨਾਂ ਤੋਂ ਪੂਰੇ ਦੇਸ਼ ‘ਚ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਕਈ ਸੂਬਿਆਂ ‘ਚ ਤਾਪਮਾਨ 45 ਡਿਗਰੀ ਦੇ ਨੇੜੇ ਪਹੁੰਚ ਗਿਆ ਹੈ। ਇਸ ਨੂੰ ਲੈ ਕੇ ਕਈ ਸੂਬਿਆਂ ਨੇ ਸਕੂਲਾਂ ਦੀਆਂ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਹਨ, ਜਦਕਿ ਕਈ ਥਾਵਾਂ ‘ਤੇ ਸਕੂਲਾਂ ਦੇ ਟਾਈਮਿੰਗ ਵਿੱਚ ਤਬਦੀਲੀ ਕੀਤੀ ਗਈ ਹੈ।

ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਵੀ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ 31 ਮਈ ਤੱਕ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਤਰ੍ਹਾਂ ਦੇ ਸਕੂਲਾਂ ਲਈ ਨਵਾਂ ਸਮਾਂ ਲਾਗੂ ਕਰ ਦਿੱਤਾ ਗਿਆ ਹੈ।

ਹੁਣ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਚੱਲਣਗੇ। ਅਧਿਆਪਕਾਂ ਲਈ ਹਾਜ਼ਰੀ ਦਾ ਸਮਾਂ ਸਵੇਰੇ 7 ਵਜੇ ਤੋਂ 1:30 ਵਜੇ ਤੱਕ ਰਹੇਗਾ। ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਧਿਕਾਰੀ ਨਿਰਮਲ ਦਹੀਆ ਨੇ ਸਾਰੇ ਸਕੂਲਾਂ ਨੂੰ ਇਹ ਜਾਣਕਾਰੀ ਦੇ ਦਿੱਤੀ ਹੈ।

ਇਸਦੇ ਨਾਲ ਹੀ, ਸਿੱਖਿਆ ਵਿਭਾਗ ਵੱਲੋਂ 1 ਜੂਨ ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਕਮਾਂ ਅਨੁਸਾਰ ਸਕੂਲ 1 ਜੁਲਾਈ ਤੋਂ ਮੁੜ ਖੁਲ੍ਹਣਗੇ।

ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਈ ਸੂਬੇ ਆਪਣੀ ਤੈਅ ਤਾਰੀਖਾਂ ਅਨੁਸਾਰ ਹੀ ਛੁੱਟੀਆਂ ਲਗੂ ਕਰ ਰਹੇ ਹਨ। ਹਾਲਾਂਕਿ ਪਿਛਲੇ ਸਾਲ ਪੰਜਾਬ ਵਿੱਚ ਗਰਮੀ ਦੇ ਕਾਰਨ 21 ਮਈ ਨੂੰ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ, ਪਰ ਇਸ ਵਾਰ ਉਮੀਦ ਹੈ ਕਿ ਛੁੱਟੀਆਂ ਤੈਅ ਸਮਾਂ-ਸੂਚੀ ਅਨੁਸਾਰ ਹੀ ਹੋਣਗੀਆਂ।

Share This Article