Saturday, Apr 18, 2026

Punjab Local News Today – Punjab Latest News

ਅਦਾਕਾਰ ਮੁਕੁਲ ਦੇਵ ਦੇ ਨਿਧਨ ਨਾਲ ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ, ਦਰਸ਼ਕਾਂ ‘ਚ ਛਾਈ ਉਦਾਸੀ

Punjablocalnews

ਮੁਕੁਲ ਦੇਵ, ਜੋ ਕਿ ਹਿੰਦੀ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਸਨ, ਹੁਣ ਇਸ ਦੁਨੀਆਂ ‘ਚ ਨਹੀਂ ਰਹੇ। ਉਨ੍ਹਾਂ ਨੇ 54 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ। ਅੱਜ ਉਨ੍ਹਾਂ ਦੇ ਨਿਧਨ ਦੀ ਖ਼ਬਰ ਆਉਣ ਨਾਲ ਪੂਰੇ ਫਿਲਮੀ ਜਹਾਨ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਮੁਕੁਲ ਦੇਵ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਹਿੰਦੀ ਮੂਵੀ ‘ਦਸਤਕ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ‘ਮੇਰੇ ਦੋ ਅਨਮੋਲ ਰਤਨ’, ‘ਯਮਲਾ ਪਗਲਾ ਦੀਵਾਨਾ’, ‘ਸੰਨ ਆਫ਼ ਸਰਦਾਰ’ ਵਰਗੀਆਂ ਕਈ ਹਿੰਦੀ ਫਿਲਮਾਂ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।

ਪੰਜਾਬੀ ਸਿਨੇਮਾ ਵਿੱਚ ਵੀ ਮੁਕੁਲ ਦੇਵ ਨੇ ਆਪਣੀ ਖਾਸ ਪਛਾਣ ਬਣਾਈ। ਉਹ ਪੰਜਾਬੀ ਫਿਲਮ ‘ਸ਼ਰੀਕ’ ਵਿੱਚ ਮਹੱਤਵਪੂਰਨ ਭੂਮਿਕਾ ‘ਚ ਨਜ਼ਰ ਆਏ ਸਨ। ਉਨ੍ਹਾਂ ਨੇ ਕਈ ਹੋਰ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ ਅਤੇ ਦਰਸ਼ਕਾਂ ਦੇ ਦਿਲਾਂ ‘ਚ ਆਪਣੀ ਥਾਂ ਬਣਾਈ।

ਸਿਰਫ਼ ਫਿਲਮਾਂ ਹੀ ਨਹੀਂ, ਮੁਕੁਲ ਦੇਵ ਨੇ ਕਈ ਟੀ.ਵੀ ਸੀਰੀਅਲਸ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦੀ ਅਦਾਕਾਰੀ ਦੀ ਵਿਅਕਤੀਗਤ ਅੰਦਾਜ਼, ਮਜ਼ਬੂਤ ਡਾਇਲਾਗ ਡਿਲੀਵਰੀ ਅਤੇ ਪਰਦੈ ਉੱਤੇ ਹਾਜ਼ਰੀ ਦਰਸ਼ਕਾਂ ਨੂੰ ਬਹੁਤ ਪਸੰਦ ਆਉਂਦੀ ਸੀ।

ਮੁਕੁਲ ਦੇਵ ਦੀ ਅਚਾਨਕ ਮੌਤ ਨਾਲ ਉਨ੍ਹਾਂ ਦੇ ਚਾਹਵਾਨਾਂ ਅਤੇ ਇੰਡਸਟਰੀ ਦੇ ਸਾਥੀਆਂ ‘ਚ ਗਹਿਰੀ ਉਦਾਸੀ ਹੈ। ਉਨ੍ਹਾਂ ਦੇ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।

ਉਨ੍ਹਾਂ ਦੀ ਅਦਾਕਾਰੀ, ਮਿੱਠਾ ਸੁਭਾਅ ਅਤੇ ਫਿਲਮਾਂ ਲਈ ਜੋ ਉਤਸ਼ਾਹ ਸੀ, ਉਹ ਹਮੇਸ਼ਾਂ ਯਾਦ ਰਹੇਗਾ।

Share This Article