Saturday, Apr 18, 2026

Punjab Local News Today – Punjab Latest News

ਐਮਐਲਏ ਰਮਨ ਅਰੋੜਾ ਦੀ ਦੁਬਾਰਾ ਅਦਾਲਤ ਵਿਚ ਪੇਸ਼ੀ, 4 ਦਿਨਾਂ ਦਾ ਰਿਮਾਂਡ ਮਿਲਿਆ

Punjablocalnews

ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਇੱਕ ਵਾਰ ਫਿਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹ ਪੇਸ਼ੀ ਉਸ ਸਮੇਂ ਹੋਈ ਜਦੋਂ ਉਨ੍ਹਾਂ ਦੀ ਪਹਿਲਾਂ ਮਿਲੀ 5 ਦਿਨ ਦੀ ਵਿਜੀਲੈਂਸ ਰਿਮਾਂਡ ਮਿਆਦ ਖ਼ਤਮ ਹੋ ਚੁੱਕੀ ਸੀ।

ਵਿਜੀਲੈਂਸ ਵੱਲੋਂ ਅਦਾਲਤ ਵਿੱਚ ਰਮਨ ਅਰੋੜਾ ਦਾ 7 ਦਿਨ ਦਾ ਹੋਰ ਰਿਮਾਂਡ ਮੰਗਿਆ ਗਿਆ, ਪਰ ਅਦਾਲਤ ਨੇ ਇਹ ਮੰਗ ਸਵੀਕਾਰ ਨਾ ਕਰਦੇ ਹੋਏ ਸਿਰਫ਼ 4 ਦਿਨਾਂ ਦਾ ਰਿਮਾਂਡ ਮੰਨਿਆ। ਦੋਵਾਂ ਪਾਸਿਆਂ ਦੇ ਵਕੀਲਾਂ ਨੇ ਅਦਾਲਤ ਵਿੱਚ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ। ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਦਿੱਤੀਆਂ ਦਲੀਲਾਂ ਨੂੰ ਹੀ ਮੁੜ ਅਦਾਲਤ ਵਿੱਚ ਰੱਖਿਆ, ਜਦਕਿ ਵਿਜੀਲੈਂਸ ਵੱਲੋਂ ਕੋਈ ਨਵੀਂ ਦਲੀਲ ਨਹੀਂ ਦਿੱਤੀ ਗਈ।

ਇਸ ਦੌਰਾਨ ਸੁਣਵਾਈ ਵਿੱਚ ਸੋਨੇ ਸਬੰਧੀ ਥੋੜ੍ਹੇ ਜਿਹੇ ਫ਼ਰਕ ਦੀ ਗੱਲ ਵੀ ਸਾਹਮਣੇ ਆਈ। ਰਜਿਸਟਰੀ ਨਾਲ ਸੰਬੰਧਿਤ ਜੋ ਦਾਅਵੇ ਕੀਤੇ ਗਏ ਸਨ, ਉਹ ਵੀ ਅਦਾਲਤ ਵਿੱਚ ਪੇਸ਼ ਕੀਤੇ ਗਏ। ਵਿਜੀਲੈਂਸ ਨੇ ਜਾਇਦਾਦ ਸਬੰਧੀ ਕੁਝ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਹਨ, ਪਰ ਅਜੇ ਤਕ ਇਨ੍ਹਾਂ ਤਿੰਨਾਂ ਵਿਅਕਤੀਆਂ ਬਾਰੇ ਅਦਾਲਤ ਵਿੱਚ ਸਪਸ਼ਟ ਬਿਆਨ ਨਹੀਂ ਦਿੱਤਾ ਗਿਆ।

ਲੰਬੀ ਬਹਿਸ ਤੋਂ ਬਾਅਦ ਅਦਾਲਤ ਨੇ ਫ਼ੈਸਲਾ ਕੁਝ ਸਮੇਂ ਲਈ ਰਾਖਵਾਂ ਰੱਖਿਆ, ਪਰ ਬਾਅਦ ਵਿੱਚ ਵਿਧਾਇਕ ਰਮਨ ਅਰੋੜਾ ਨੂੰ 4 ਦਿਨਾਂ ਦੇ ਹੋਰ ਰਿਮਾਂਡ ‘ਤੇ ਭੇਜਣ ਦੇ ਆਦੇਸ਼ ਦੇ ਦਿੱਤੇ। ਇਸ ਦੌਰਾਨ ਅਦਾਲਤ ਦੇ ਬਾਹਰ ਸੁਰੱਖਿਆ ਨੂੰ ਲੈ ਕੇ ਭਾਰੀ ਪੁਲਸ ਬਲ ਤਾਇਨਾਤ ਰਿਹਾ।

ਮਾਮਲੇ ‘ਤੇ ਅਗਲੀ ਸੁਣਵਾਈ 4 ਦਿਨਾਂ ਬਾਅਦ ਹੋਣ ਦੀ ਉਮੀਦ ਹੈ।

Share This Article