Saturday, Apr 18, 2026

Punjab Local News Today – Punjab Latest News

ਸਿਰਫ 25 ਸਾਲ ਦੀ ਉਮਰ ‘ਚ ਬਣੇ ਕਪਤਾਨ ਸ਼ੁਭਮਨ ਗਿੱਲ, ਪਰ 4 ਵੱਡੇ ਦਿੱਗਜਾਂ ਦੇ ਰਿਕਾਰਡ ਤੋੜਣ ਤੋਂ ਰਹਿ ਗਏ ਪਿੱਛੇ

Punjablocalnews

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਲਾਨ ਕੀਤਾ ਹੈ ਕਿ ਸ਼ੁਭਮਨ ਗਿੱਲ ਨੂੰ ਭਾਰਤ ਦੀ ਟੈਸਟ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਉਹ ਰੋਹਿਤ ਸ਼ਰਮਾ ਦੀ ਥਾਂ ਲੈਣਗੇ, ਜਿਨ੍ਹਾਂ ਨੇ ਹਾਲ ਹੀ ਵਿੱਚ ਟੈਸਟ ਫਾਰਮੈਟ ਤੋਂ ਸੰਨਿਆਸ ਲੈ ਲਿਆ ਸੀ। ਇਸ ਨਾਲ ਭਾਰਤੀ ਕ੍ਰਿਕਟ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਰਹੀ ਹੈ, ਕਿਉਂਕਿ ਵਿਰਾਟ ਕੋਹਲੀ ਵੀ ਪਹਿਲਾਂ ਹੀ ਸੰਨਿਆਸ ਲੈ ਚੁੱਕੇ ਹਨ।

25 ਸਾਲਾ ਸ਼ੁਭਮਨ ਗਿੱਲ 20 ਜੂਨ 2025 ਨੂੰ ਲੀਡਜ਼ ਵਿੱਚ ਇੰਗਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਨਾਲ ਆਪਣੀ ਕਪਤਾਨੀ ਦੀ ਸ਼ੁਰੂਆਤ ਕਰਨਗੇ। ਉਹ ਭਾਰਤੀ ਟੈਸਟ ਇਤਿਹਾਸ ਵਿੱਚ ਪੰਜਵੇਂ ਸਭ ਤੋਂ ਨੌਜਵਾਨ ਕਪਤਾਨ ਹੋਣਗੇ। ਉਸ ਤੋਂ ਪਹਿਲਾਂ ਇਹ ਰਿਕਾਰਡ ਮਨਸੂਰ ਅਲੀ ਖਾਨ ਪਟੌਦੀ, ਸਚਿਨ ਤੇਂਦੁਲਕਰ, ਕਪਿਲ ਦੇਵ ਅਤੇ ਰਵੀ ਸ਼ਾਸਤਰੀ ਦੇ ਨਾਮ ਰਿਹਾ ਹੈ।

ਮਨਸੂਰ ਅਲੀ ਖਾਨ ਪਟੌਦੀ ਨੇ 21 ਸਾਲ ਅਤੇ 77 ਦਿਨ ਦੀ ਉਮਰ ਵਿੱਚ 1962 ਵਿੱਚ ਵੈਸਟ ਇੰਡੀਜ਼ ਵਿਰੁੱਧ ਆਪਣਾ ਪਹਿਲਾ ਟੈਸਟ ਕਪਤਾਨ ਵਜੋਂ ਖੇਡਿਆ ਸੀ।
ਸਚਿਨ ਤੇਂਦੁਲਕਰ ਨੇ 23 ਸਾਲ 169 ਦਿਨਾਂ ਦੀ ਉਮਰ ਵਿੱਚ 1996 ਵਿੱਚ ਆਸਟ੍ਰੇਲੀਆ ਵਿਰੁੱਧ ਟੈਸਟ ਟੀਮ ਦੀ ਅਗਵਾਈ ਕੀਤੀ।
ਕਪਿਲ ਦੇਵ ਨੇ 1983 ਵਿੱਚ 24 ਸਾਲ 48 ਦਿਨ ਦੀ ਉਮਰ ਵਿੱਚ ਕਿੰਗਸਟਨ ਵਿਖੇ ਵੈਸਟ ਇੰਡੀਜ਼ ਵਿਰੁੱਧ ਟੈਸਟ ਮੈਚ ਵਿੱਚ ਕਪਤਾਨੀ ਕੀਤੀ।
ਰਵੀ ਸ਼ਾਸਤਰੀ ਨੇ 1988 ਵਿੱਚ 25 ਸਾਲ 229 ਦਿਨ ਦੀ ਉਮਰ ਵਿੱਚ ਵੈਸਟ ਇੰਡੀਜ਼ ਵਿਰੁੱਧ ਚੇਨਈ ਵਿੱਚ ਆਪਣੀ ਕਪਤਾਨੀ ਦੀ ਸ਼ੁਰੂਆਤ ਕੀਤੀ।

ਸ਼ੁਭਮਨ ਗਿੱਲ 20 ਜੂਨ ਨੂੰ ਜਦੋਂ ਟਾਸ ਕਰਨ ਲਈ ਮੈਦਾਨ ਵਿੱਚ ਉਤਰਣਗੇ, ਤਾਂ ਉਹ 25 ਸਾਲ, 258 ਦਿਨ ਦੇ ਹੋਣਗੇ। ਇਸ ਨਾਲ ਉਹ ਭਾਰਤ ਦੇ 37ਵੇਂ ਟੈਸਟ ਕਪਤਾਨ ਬਣ ਜਾਣਗੇ।

ਉਮੀਦ ਹੈ ਕਿ ਗਿੱਲ ਦੀ ਕਪਤਾਨੀ ਵਿੱਚ ਭਾਰਤੀ ਟੈਸਟ ਟੀਮ ਨਵੀਆਂ ਉਚਾਈਆਂ ਨੂੰ ਛੂਹੇਗੀ।

Share This Article