Saturday, Apr 18, 2026

Punjab Local News Today – Punjab Latest News

Jujhar Singh Makes History: Becomes the First Sikh to Win a Power Slap Competition

Punjablocalnews

ਜੁਝਾਰ ਸਿੰਘ ਨੇ ਰਚਿਆ ਇਤਿਹਾਸ: Power Slap ਮੁਕਾਬਲਾ ਜਿੱਤਣ ਵਾਲਾ ਪਹਿਲਾ ਸਿੱਖ ਨੌਜਵਾਨ ਬਣਿਆ

24 ਅਕਤੂਬਰ ਨੂੰ ਦੁਬਈ ਵਿੱਚ ਹੋਏ ਮੁਕਾਬਲੇ ਦੇ ਤੀਜੇ ਰਾਊਂਡ ‘ਚ ਜੁਝਾਰ ਨੇ ਆਪਣੇ ਰੂਸੀ ਵਿਰੋਧੀ ਨੂੰ ਇੱਕ ਹੀ ਥੱਪੜ ਨਾਲ ਹਿਲਾ ਕੇ ਰੱਖ ਦਿੱਤਾ। ਮੁਕਾਬਲੇ ਤੋਂ ਪਹਿਲਾਂ ਜੁਝਾਰ ਅਤੇ ਗਲੁਸ਼ਕਾ ਵੱਛ ਟਾਸ ਹੋਇਆ। ਗਲੁਸ਼ਕਾ ਨੇ ਟਾਸ ਜਿੱਤਿਆ ਤੇ ਪਹਿਲਾ ਥੱਪੜ ਮਾਰ ਕੇ ਜੁਝਾਰ ਨੂੰ ਇੱਕ ਕਦਮ ਪਿੱਛੇ ਧੱਕ ਦਿੱਤਾ। ਜਿੱਥੇ ਪਹਿਲੇ ਰਾਊਂਡ ਵਿੱਚ ਜੁਝਾਰ ਨੂੰ 9 ਅੰਕ ਮਿਲੇ, ਉੱਥੇ ਗਲੁਸ਼ਕਾ ਨੂੰ 10 ਅੰਕ ਮਿਲੇ।

ਦੂਜੇ ਰਾਊਂਡ ਵਿੱਚ ਗਲੁਸ਼ਕਾ ਦੇ ਥੱਪੜ ਨਾਲ ਜੁਝਾਰ ਦੀ ਅੱਖ ਨੂੰ ਚੋਟ ਆ ਗਈ, ਜਿਸਨੂੰ ਫਾਊਲ ਵਜੋਂ ਗਿਨਿਆ ਗਿਆ। ਤੀਜੇ ਰਾਊਂਡ ਵਿੱਚ ਪਹਿਲਾਂ ਗਲੁਸ਼ਕਾ ਨੇ ਮੁੜ ਥੱਪੜ ਮਾਰਿਆ ਪਰ ਜੁਝਾਰ ਹਿੱਲਿਆ ਨਹੀਂ ਅਤੇ ਉਸ ਨੂੰ 10 ਅੰਕ ਦਿੱਤੇ ਗਏ। ਆਖ਼ਰੀ ਥੱਪੜ ਵਿੱਚ ਜੁਝਾਰ ਦੀ ਸ਼ਕਤੀਵਾਨ ਮਾਰ ਨੇ ਗਲੁਸ਼ਕਾ ਨੂੰ ਬਹੁਤ ਹਿਲਾ ਦਿੱਤਾ, ਜਿਸ ਨਾਲ ਜੁਝਾਰ ਦਾ ਕੁੱਲ ਸਕੋਰ 29 ਹੋ ਗਿਆ ਤੇ ਗਲੁਸ਼ਕਾ 27 ਰਹਿ ਗਿਆ।

ਜਿੱਤ ਦੀ ਘੜੀ ‘ਚ ਜਦੋਂ ਰੈਫਰੀ ਨੇ ਜੁਝਾਰ ਦਾ ਹੱਥ ਉੱਚਾ ਕੀਤਾ, ਉਹ ਤੁਰੰਤ ਸਟੇਜ ‘ਤੇ ਭੰਗੜਾ ਪਾਉਣ ਲੱਗਾ। ਜੁਝਾਰ ਨੇ ਆਪਣੀਆਂ ਮੂੰਛਾਂ ਨੂੰ ਫਿਰ ਵੱਟਿਆ ਅਤੇ ਗਾਉਂਦੇ ਹੋਏ ਕਿਹਾ, “ਪੰਜਾਬੀ ਆ ਗਏ ਓਏ।” ਫਿਰ ਓਹਨੇ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ ‘ਤੇ ਤਾਲੀਆਂ ਮਾਰ ਕੇ ਜਸ਼ਨ ਮਨਾਇਆ।

Chamkaur Sahib (ਰੋਪੜ) ਦੇ ਜੁਝਾਰ ਸਿੰਘ ਨੇ ਆਪਣੀ ਫੇਸਬੁੱਕ ਪੇਜ ‘ਤੇ ਮੁਕਾਬਲੇ ਦੀ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਨੱਚਦੇ ਤੇ ਖੁਸ਼ੀ ਮਨਾਉਂਦੇ ਦਿਖਦੇ ਹਨ। ਜਿੱਤ ਤੋਂ ਬਾਅਦ ਉਹਨਾਂ ਨੇ ਭਾਵੁਕ ਪੋਸਟ ਵੀ ਲਿਖੀ: “ਅੱਜ ਮੇਰਾ ਸੁਪਨਾ ਪੂਰਾ ਹੋ ਗਿਆ। ਹੁਣ ਮੈਂ ਪਹਿਲਾ ਭਾਰਤੀ Power Slap ਚੈੰਪੀਅਨ ਬਣ ਗਿਆ ਹਾਂ।”

ਜੁਝਾਰ ਨੇ ਆਪਣੇ ਸਫ਼ਰ ਬਾਰੇ ਦੱਸਿਆ ਕਿ ਸ਼ੁਰੂ ਵਿੱਚ ਕਈ ਮੁਸ਼ਕਲਾਂ ਆਈਆਂ ਅਤੇ ਲੋਕਾਂ ਨੇ ਉਨ੍ਹਾਂ ‘ਤੇ ਸ਼ੱਕ ਵੀ ਕੀਤਾ, ਪਰ ਉਹ ਹਮੇਸ਼ਾ ਮੇਹਨਤ ਤੇ ਟਿਕੇ ਰਹੇ। ਉਨ੍ਹਾਂ ਨੇ ਕਿਹਾ ਕਿ ਇਹ ਜਿੱਤ ਉਹ ਆਪਣੇ ਪਰਿਵਾਰ ਅਤੇ ਦੇਸ਼ ਲਈ ਸਮਰਪਿਤ ਕਰਦੇ ਹਨ।

ਇਹ ਜਿੱਤ ਨਾ ਸਿਰਫ਼ ਜੁਝਾਰ ਲਈ ਵੱਡੀ ਕਾਮਯਾਬੀ ਹੈ, ਬਲਕਿ ਪੰਜਾਬੀ ਅਤੇ ਸਿੱਖ ਨੌਜਵਾਨਾਂ ਲਈ ਵੀ ਪ੍ਰੇਰਣਾ ਬਣੀ ਹੈ ਕਿ ਹੌਸਲਾ ਤੇ ਮਿਹਨਤ ਨਾਲ ਹਰ ਮੰਜ਼ਿਲ ਹਾਸਿਲ ਕੀਤੀ ਜਾ ਸਕਦੀ ਹੈ।

Share This Article