ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਦੇ ਦਿਨ ‘ਤੇ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਇਹ ਸੰਘਰਸ਼ ਕਈ ਮੁੱਢਲੇ ਮਸਲਿਆਂ ਨੂੰ ਲੈ ਕੇ ਹੈ, ਜਿਨ੍ਹਾਂ ਵਿੱਚ ਐਮਐਸਪੀ ਦੀ ਗਾਰੰਟੀ, ਬਿਜਲੀ ਖੇਤਰ ਦੀਆਂ ਨੀਤੀਆਂ, ਕਰਜ਼ੇ ਦੀ ਮੁਆਫ਼ੀ, ਅਤੇ ਸਿੰਚਾਈ ਸਬੰਧੀ ਸਮੱਸਿਆਵਾਂ ਸ਼ਾਮਲ ਹਨ। ਕਿਸਾਨਾਂ ਦਾ ਕਹਿਣਾ ਹੈ ਕੇ ਸਰਕਾਰ ਕਾਫੀ ਸਮੇਂ ਤੋਂ ਓਹਨਾ ਦੀ ਮੰਗਾ ਨੂੰ ਅਣਸੁਣਿਆ ਕਰ ਰਹੀ ਹੈ ।
ਕਿਸਾਨਾਂ ਦੀਆਂ ਮੁੱਖ ਮੰਗਾਂ ਕੀ ਹਨ ਸਰਕਾਰ ਤੋਂ ?
1. ਐਮਐਸਪੀ ਦੀ ਗਾਰੰਟੀ
ਕਿਸਾਨ ਯੂਨੀਅਨਾਂ ਦੀ ਮੰਗ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੂਲ (MSP) ਨੂੰ ਕਾਨੂੰਨੀ ਗਾਰੰਟੀ ਦੇਵੇ, ਤਾਂ ਜੋ ਉਹਨਾਂ ਨੂੰ ਆਪਣੇ ਫਸਲਾਂ ਲਈ ਯੋਗ ਮੁੱਲ ਮਿਲ ਸਕੇ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਆਪਣੀ ਫ਼ਸਲ ਤਿਆਰ ਕਰਕੇ ਮੰਡੀ ਵਿਚ ਲੈਕੇ ਜਾਂਦਾ ਹੈ ਪਰ ਉਸਨੂੰ ਇਹੀ ਨਹੀਂ ਪਤਾ ਹੁੰਦਾ ਕੇ ਜਿਸ ਫ਼ਸਲ ਨੂੰ ਉਸਨੇ 5-7 ਮਹੀਨੇ ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤਾ ਹੈ ਉਸਦਾ ਕੀ ਮੁੱਲ ਪਵੇਗਾ
2. ਕਰਜ਼ਾ ਮੁਆਫ਼ੀ
ਕਰਜ਼ੇ ਦੀ ਵਧ ਰਹੀ ਬੋਝ ਦੇ ਕਾਰਨ ਬਹੁਤ ਸਾਰੇ ਕਿਸਾਨ ਆਰਥਿਕ ਤਣਾਓ ਦਾ ਸ਼ਿਕਾਰ ਹਨ। ਉਹਨਾਂ ਦੀ ਮੰਗ ਹੈ ਕਿ ਛੋਟੇ ਅਤੇ ਮੱਧਮ ਵਰਗ ਦੇ ਕਿਸਾਨਾਂ ਲਈ ਕਰਜ਼ੇ ਮੁਆਫ਼ ਕੀਤੇ ਜਾਣ।
3. ਬਿਜਲੀ ਦੇ ਨਵੇਂ ਕਾਨੂੰਨਾਂ ਦਾ ਵਿਰੋਧ
ਕਿਸਾਨਾਂ ਦਾ ਕਹਿਣਾ ਹੈ ਕਿ ਨਵੀਆਂ ਬਿਜਲੀ ਨੀਤੀਆਂ ਉਨ੍ਹਾਂ ਦੀਆਂ ਸਹੂਲਤਾਂ ਨੂੰ ਘਟਾ ਰਹੀਆਂ ਹਨ ਅਤੇ ਉਹਨਾਂ ਦੇ ਖਰਚੇ ਵਧਾ ਰਹੇ ਹਨ।
4. ਪਾਣੀ ਅਤੇ ਸਿੰਚਾਈ
ਖੇਤੀ ਲਈ ਸਿੰਚਾਈ ਦੇ ਪ੍ਰਮੁੱਖ ਸਾਧਨਾਂ ਦੀ ਉਪਲਬਧਤਾ ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।